ਨਵੀਂ ਦਿੱਲੀ- ਪਾਵਰ ਫਾਈਨੈਂਸ ਕਾਰਪੋਰੇਸ਼ੰਸ ਲਿਮਟਿਡ, ਨਵੀਂ ਦਿੱਲੀ ਨੇ 34 ਵੱਖ-ਵੱਖ ਅਹੁਦਿਆਂ ਨੂੰ ਭਰਨ ਦੇ ਲਈ ਵਿਗਿਆਪਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ 'ਚ ਮੈਨੇਜਰ (ਟੈਕਨੀਕਲ), ਡਿਪਟੀ ਮੈਨੇਜਰ (ਟੈਕਨੀਕਲ), ਅਸਿਸਟੈਂਟ ਮੈਨੇਜਰ (ਫਾਈਨੈਂਸ) ਆਦਿ ਅਹੁਦੇ ਸ਼ਾਮਲ ਹਨ।
ਵਿੱਦਿਅਕ ਯੋਗਤਾ
ਵੱਖ-ਵੱਖ ਅਹੁਦਿਆਂ ਦੇ ਲਈ ਵਿੱਦਿਅਕ ਯੋਗਤਾ ਵੱਖੋ-ਵੱਖ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ ਦੇ ਲਈ ਗਰੈਜੁਏਸ਼ਨ ਅਤੇ ਪੋਸਟ ਗਰੈਜੁਏਸ਼ਨ ਕੀਤੇ ਹੋਣਾ ਜ਼ਰੂਰੀ ਹੈ।
ਉਮਰ ਦੀ ਹੱਦ
ਅਪਲਾਈ ਕਰਨ ਦੇ ਲਈ ਉਮੀਦਵਾਰਾਂ ਦੀ ਉਮਰ ਦੀ ਗਿਣਤੀ 18 ਸਾਲ ਤੋਂ ਵੱਧ ਤੋਂ ਵੱਧ 30 ਸਾਲ ਨਿਰਧਾਰਤ ਕੀਤੀ ਗਈ ਹੈ।
ਤਨਖਾਹ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਨੂੰ ਤਨਖਾਹ ਵੱਜੋ 15,500 ਰੁਪਏ ਤੋਂ 62,000 ਰੁਪਏ ਅਤੇ ਹੋਰ ਭੱਤੇ ਦੇਣ ਦੀ ਵੀ ਵਿਵਸਥਾ ਹੈ।
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ ਇਨ੍ਹਾਂ ਅਹੁਦਿਆਂ ਦੇ ਲਈ 05 ਸਤੰਬਰ, 2015 ਤੱਕ ਹੀ ਆਨਲਾਈਨ ਤਰੀਕੇ ਨਾਲ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਅਤੇ ਹੋਰ ਜ਼ਰੂਰੀ ਜਾਣਕਾਰੀ ਦੇ ਲਈ ਉਮੀਦਵਾਰ ਪਾਵਰ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ, ਨਵੀਂ ਦਿੱਲੀ ਦੀ ਅਧਿਕਾਰਤ ਵੈੱਬਸਾਈਟ http://www.pfcindia.com/ 'ਤੇ ਲਾਗ ਆਨ ਕਰਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪ੍ਰੋਫੈਸਰ ਅਹੁਦੇ ਦੇ ਲਈ 271 ਵਕੈਂਸੀ
NEXT STORY